Welcome Back! Last you visited this page on 19-05-2024 at 12:12:46 AM.
Total Number of times you visited this page : 2
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005388561
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 10th (Old Book), Lesson No. 1 (Types of Software)

ਪਾਠ - 1
ਸਾਫਟਵੇਅਰ ਦੀਆਂ ਕਿਸਮਾਂ

ਅਭਿਆਸ (Exercise)


5) ਵੱਡੇ ਉੱਤਰਾਂ ਵਾਲੇ ਪ੍ਰਸ਼ਨ: -
  1. ਆੱਪਰੇਟਿੰਗ ਸਿਸਟਮ ਕੀ ਹੁੰਦਾ ਹੈ? ਇਸ ਦੇ ਕੀ ਕੰਮ ਹੁੰਦੇ ਹਨ?
  2. ਉੱਤਰ:- ਆਪਰੇਟਿੰਗ ਸਿਸਟਮ, ਸਿਸਟਮ ਪ੍ਰੋਗਰਾਮਾਂ ਦਾ ਇੱਕ ਅਜਿਹਾ ਸਮੂਹ ਹੈ ਜੋ ਹਰੇਕ ਕੰਪਿਊਟਰ ਵਿੱਚ ਮੌਜੂਦਾ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ। ਇਹ ਕਈ ਪ੍ਰਕਾਰ ਦੇ ਕੰਮ ਕਰਦਾ ਹੈ, ਜਿਸ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ: -
    1. ਸੀ.ਪੀ.ਯੂ. ਦਾ ਪ੍ਰਬੰਧ ਕਰਨਾ।
    2. ਮੁੱਖ-ਮੈਮਰੀ ਦਾ ਪ੍ਰਬੰਧ ਕਰਨਾ।
    3. ਇਨਪੁੱਟ ਅਤੇ ਆਊਟਪੁੱਟ ਦਾ ਪ੍ਰਬੰਧ ਕਰਨਾ।
    4. ਫਾਈਲਾਂ ਦਾ ਪ੍ਰਬੰਧ ਕਰਨਾ।
    5. ਕੰਪਿਊਟਰ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ।
  3. ਭਾਸ਼ਾ ਟ੍ਰਾਂਸਲੇਟਰ ਕੀ ਹੁੰਦੇ ਹਨ? ਕਿਸਮਾਂ ਵੀ ਦੱਸੋ।
  4. ਉੱਤਰ:- ਭਾਸ਼ਾ ਟ੍ਰਾਂਸਲੇਟਰ - ਕੰਪਿਊਟਰ ਸਿਰਫ ਮਸ਼ੀਨੀ ਭਾਸ਼ਾ ਨੂੰ ਹੀ ਸਿੱਧੇ ਤੌਰ ਤੇ ਸਮਝ ਸਕਦਾ ਹੈ, ਇਸ ਲਈ ਉੱਚ-ਪੱਧਰੀ ਜਾਂ ਅਸੈਂਬਲੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਕੁਝ ਖਾਸ ਸਿਸਟਮ ਸਾਫਟਵੇਅਰ ਵਰਤੇ ਜਾਂਦੇ ਹਨ। ਇਹਨਾਂ ਸਿਸਟਮ ਸਾਫਟਵੇਅਰਾਂ ਨੂੰ ਭਾਸ਼ਾ ਟ੍ਰਾਂਸਲੇਟਰ ਕਿਹਾ ਜਾਂਦਾ ਹੈ। ਇਹ ਆਮ ਤੌਰ ਤੇ ਹੇਠ ਲਿਖੇ ਤਿੰਨ ਪ੍ਰਕਾਰ ਦੇ ਹੁੰਦੇ ਹਨ: -
    1. ਅਸੈਂਬਲਰ - ਇਹ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਖਾਸ ਤੌਰ ਤੇ ਅਸੈਂਬਲੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮਾਂ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ।
    2. ਇੰਟਰਪ੍ਰੇਟਰ - ਇਹ ਵੀ ਇੱਕ ਭਾਸ਼ਾ ਟ੍ਰਾਂਸਲੇਟਰ ਹੈ ਜੋ ਉੱਚ ਪੱਧਰੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਨੂੰ ਲਾਈਨ-ਦਰ-ਲਾਈਨ ਪੜ੍ਹਦਾ ਤੇ ਉਸਨੂੰ ਮਸ਼ੀਨੀ ਭਾਸ਼ਾ ਵਿੱਚ ਬਲਦਾ ਹੈ। ਜੇਕਰ ਕਿਸੇ ਵੀ ਲਾਈਨ ਵਿੱਚ ਕੋਈ ਤਰੁੱਟੀ ਹੋਵੇ ਤਾਂ ਇਹ ਤਬਦੀਲੀ ਦੇ ਕੰਮ ਨੂੰ ਉਸ ਸਮੇਂ ਤੱਕ ਰੋਕ ਦਿੰਦਾ ਹੈ ਜਦੋਂ ਤੱਕ ਤਰੁੱਟੀ ਦੂਰ ਨਾ ਕਰ ਲਈ ਜਾਏ। ਇਸ ਦੀ ਮਦਦ ਨਾਲ ਤਰੁੱਟੀ ਲੱਭਣੀ ਭਾਵੇਂ ਆਸਾਨ ਹੁੰਦੀ ਹੈ ਪਰ ਇਸ ਦੀ ਸਪੀਡ ਕੰਪਾਇਲਰ ਦੇ ਮੁਕਾਬਲੇ ਘੱਟ ਹੁੰਦੀ ਹੈ।
    3. ਕੰਪਾਇਲਰ - ਇਹ ਇੱਕ ਅਜਿਹਾ ਭਾਸ਼ਾ ਟ੍ਰਾਂਸਲੇਟਰ ਹੈ ਜੋ ਉੱਚ-ਪੱਧਰੀ ਭਾਸ਼ਾ ਵਿੱਚ ਲਿਖੇ ਪ੍ਰੋਗਰਾਮ ਨੂੰ ਇੱਕ ਵਾਰ ਵਿੱਚ ਹੀ ਪੜ੍ਹ ਲੈਂਦਾ ਹੈ ਅਤੇ ਉਸਦੀ ਤਬਦੀਲੀ ਮਸ਼ੀਨੀ ਭਾਸ਼ਾ ਵਿੱਚ ਕਰ ਦਿੰਦਾ ਹੈ। ਪਰ ਜੇਕਰ ਪ੍ਰੋਗਰਾਮ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁੱਟੀ ਰਹਿ ਜਾਵੇ ਤਾਂ ਇਹ ਤਬਦੀਲੀ ਦਾ ਕੰਮ ਰੋਕ ਕੇ ਉਹਨਾਂ ਦੀ ਸੂਚੀ ਪੇਸ਼ ਕਰ ਦਿੰਦਾ ਹੈ। ਇਸ ਦੀ ਸਪੀਡ ਇੰਟਰਪ੍ਰੇਟਰ ਦੇ ਮੁਕਾਬਲੇ ਤੇਜ਼ ਹੁੰਦੀ ਹੈ।
  5. ਯੂਟਿਲੀਟੀ ਪ੍ਰੋਗਰਾਮਜ਼ ਕੀ ਕੰਮ ਕਰਦੇ ਹਨ?
  6. ਉੱਤਰ:- ਯੂਟਿਲੀਟੀ ਪ੍ਰੋਗਰਾਮ ਖਾਸ ਤਰ੍ਹਾਂ ਦੇ ਸਿਸਟਮ ਸਾਫਟਵੇਅਰ ਹਨ ਜੋ ਹੇਠਾਂ ਲਿਖੇ ਕੰਮ ਕਰਦੇ ਹਨ: -
    1. ਹਾਰਡ ਡਿਸਕ, ਫਲੌਪੀ ਡਿਸਕ, ਪੈਨ ਡਰਾਈਵ, ਮੈਮਰੀ ਕਾਰਡ ਆਦਿ ਨੂੰ ਫਾਰਮੈਟ ਕਰਨਾ।
    2. ਫਾਈਲਾਂ ਦਾ ਬੈਕਅਪ ਲੈਣਾ ਜਾਂ ਉਹਨਾਂ ਨੂੰ ਰੀਸਟੋਰ ਕਰਨਾ।
    3. ਫਾਈਲਾਂ ਜਾਂ ਫੋਲਡਰਾਂ ਦੀ ਖੋਜ ਕਰਨਾ।
    4. ਉਪਲੱਬਧ ਮੈਮਰੀ ਨੂੰ ਚੈੱਕ ਕਰਨਾ।
    5. ਹਾਰਡ ਡਿਸਕ ਦੀ ਧਾਰਨ ਸਮਰੱਥਾ ਨੂੰ ਚੈੱਕ ਕਰਨਾ।
    6. ਹਾਰਡ ਡਿਸਕ ਉੱਤੇ ਫਾਈਲਾਂ ਦੇ ਆਕਾਰ ਨੂੰ ਘਟਾਉਣਾ।
    7. ਸਿਸਟਮ ਨੂੰ ਕੰਪਿਊਟਰ ਵਾਇਰਸ ਲਈ ਸਕੈਨ ਕਰਨਾ।
  7. ਐਪਲੀਕੇਸ਼ਨ ਅਤੇ ਸਿਸਟਮ ਸਾਫਟਵੇਅਰ ਵਿੱਚ ਅੰਤਰ ਸਪਸ਼ਟ ਕਰੋ।
  8. ਉੱਤਰ:- ਐਪਲੀਕੇਸ਼ਨ ਅਤੇ ਸਿਸਟਮ ਸਾਫਟਵੇਅਰ ਵਿੱਚ ਅੰਤਰ ਹੇਠ ਲਿਖੇ ਅਨੁਸਾਰ ਹੈ: -
    ਸਿਸਟਮ ਸਾਫਟਵੇਅਰਐਪਲੀਕੇਸ਼ਨ ਸਾਫਟਵੇਅਰ
    1. ਇਹ ਕੰਪਿਊਟਰ ਦੇ ਸਾਰੇ ਕੰਮ ਕੰਟਰੋਲ ਕਰਦਾ ਹੈ।1. ਇਹ ਵਿਸ਼ੇਸ਼ ਕਾਰਜ ਕਰਨ ਲਈ ਵਰਤੇ ਜਾਂਦੇ ਹਨ।
    2. ਇਸ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ।2. ਇਸ ਤੋਂ ਬਗੈਰ ਵੀ ਕੰਪਿਊਟਰ ਕੰਮ ਕਰ ਸਕਦਾ ਹੈ।
    3. ਇਹ ਕੰਪਿਊਟਰ ਦੇ ਅੰਦਰ ਸੂਚਨਾ ਦੇ ਸੰਚਾਰ ਵਿੱਚ ਤਾਲਮੇਲ ਪੈਦਾ ਕਰਦਾ ਹੈ।3. ਇਹ ਆਪਣੇ ਤੌਰ ਤੇ ਕੰਮ ਕਰਦੇ ਹਨ।
    4. ਇਹ ਕੰਪਿਊਟਰ ਦੀ ਦੇਖਭਾਲ ਦੇ ਦੇਖਭਾਲ ਕੰਮ ਕਰਦਾ ਹੈ।4. ਇਹ ਯੂਰਜ਼ ਦੀ ਕਿਸੇ ਖਾਸ ਮੁਸ਼ਕਿਲ ਨੂੰ ਹੱਲ ਕਰਦਾ ਹੈ।
    5. ਇਸ ਤੋਂ ਬਗੈਰ ਐਪਲੀਕੇਸ਼ਨ ਸਾਫਟਵੇਅਰ ਨਹੀਂ ਚੱਲ ਸਕਦਾ।5. ਇਸ ਤੋਂ ਬਗੈਰ ਸਿਸਟਮ ਸਾਫਟਵੇਅਰ ਚੱਲ ਸਕਦਾ ਹੈ।
    6. ਇਹ ਹਾਰਡਵੇਅਰ ਅਤੇ ਸਾਫਟਵੇਅਰ ਵਿਚਕਾਰ ਸਬੰਧ ਸਥਾਪਿਤ ਕਰਦਾ ਹੈ।6. ਇਸ ਦਾ ਸਿੱਧੇ ਤੌਰ ਤੇ ਹਾਰਡਵੇਅਰ ਨਾਲ ਕੋਈ ਸਬੰਧ ਨਹੀਂ ਹੁੰਦਾ।
    7. ਇਸ ਦੀ ਉਦਾਹਰਣਾਂ ਹਨ, ਆਪਰੇਟਿੰਗ ਸਿਸਟਮ, ਭਾਸ਼ਾ ਟ੍ਰਾਂਸਲੇਟਰ, ਯੂਟਿਲੀਟੀ ਪ੍ਰੋਗਰਾਮ ਆਦਿ।7. ਇਸ ਦੀਆਂ ਕੁਝ ਉਦਾਹਰਣਾਂ ਹਨ; ਪੇਂਟ, ਨੋਟਪੈਡ, ਐੱਮ.ਐੱਸ. ਐਕਸਲ ਆਦਿ।

SmartStudies.in © 2012-2023